ਰੰਗਲੀ ਦੁਨੀਆ
By: Raman Dusanjh.
Rangli Duniya, a poem by Raman Dusanjh
ਮੇਰੇ ਆਸ ਪਾਸ ਦੀ ਦੁਨੀਆਂ ਬਹੁਤ ਰੰਗੀਨ ਆ ,
ਮੈਨੂੰ ਹਸਾਉਂਣ ਵਾਲੇ ਵੀ ਨੇ ,
ਤੇ ਮੈਨੂੰ ਰਵਾਉਣ ਵਾਲੇ ਵੀ ਨੇ।।
ਕੁਝ ਬਿਨਾਂ ਕੁਝ ਬੋਲੇ ਆਪਣਾ ਬਣਾਉਂਣ ਵਾਲੇ ਵੀ ਨੇ,
ਤੇ ਕੁਝ ਆਪਣਾ ਕਹਿ ਭੁਲਾਉਂਣ ਵਾਲੇ ਵੀ ਨੇ।।
ਕੁਝ ਕੌੜੇ ਬੋਲਾਂ ਨਾਲ ਰਵਾਉਂਣ ਵਾਲੇ ਵੀ ਨੇ,
ਤੇ ਕੁਝ ਰੋਂਦਿਆਂ ਨੂੰ ਹਸਾਉਂਣ ਵਾਲੇ ਵੀ ਨੇ।।
ਕੁਝ ਇਸ ਨਾਸਮਝ ਨੂੰ ਸਮਝਾਉਂਣ ਵਾਲੇ ਵੀ ਨੇ,
ਤੇ ਕੁਝ ਰਸਤੇ ਤੋਂ ਭੜਕਾਉਂਣ ਭਟਕਾਉਂਣ ਵਾਲੇ ਵੀ ਨੇ।।
👌👌👌👌✒✒
Thnks
Fabulous lines