ਰਿਸ਼ਤਿਆਂ ਦੀ ਉਲਝਣ
By: Raman Dusanjh.
Rishteyan di uljhan, a poem by Raman Dusanjh
ਹਾਂ ਇਹ ਸੱਚ ਹੈ ਕਿ ਰਿਸ਼ਤਿਆਂ ਤੇ ਹੁਣ ਖਾਸ ਯਕੀਨ ਨਹੀਂ ਰਿਹਾ,
ਤੇਰੇ ਨਾਲ ਖੜ੍ਹੇ ਆਂ ਇਹ ਵੀ ਜਣੇ ਖਣੇ ਨੇ ਸੀ ਕਿਹਾ।।
ਮਿੱਠੇ ਬਣ ਬਣ ਸਭ ਨੇ ਦਿਲ ਵਾਲਾ ਭੇਦ ਸੀ ਲਿਆ,
ਲੋਕਾਂ ਦਾ ਅਸਲੀ ਚਿਹਰਾ ਸਾਥੋਂ ਲੁਕਿਆ ਨਹੀਂ ਸੀ ਰਿਹਾ।।
ਨਾਸਮਝ ਦਿਲ ਨੇ ਫਿਰ ਵੀ ਇਹੀ ਕਿਹਾ,
“ਸ਼ਾਇਦ ਹੋਵੂ ਕੋਈ ਕਾਰਨ ਜੋ ਉਹਨੂੰ ਇਹ ਸਭ ਕਰਨਾ ਪਿਆ”।।
ਅਖੀਰ ਚ ਬਸ ਇੰਨਾ ਕਿ ਹਰ ਕਿਸੇ ਨੇ ਸਾਡੀਆਂ ਮੁਸ਼ਕਲਾਂ ਦਾ ਸਵਾਦ ਜਿਹਾ ਹੀ ਲਿਆ,
ਦੁਨੀਆਦਾਰੀ ਦਾ ਇਹ ਰੌਲਾ ਸਾਡੇ ਪੱਲੇ ਜਹੇ ਨਹੀਂ ਪਿਆ।।
Nyc